ਸਬ ਨੂ ਮੇਰੀ ਪ੍ਯਾਰ ਭਰੀ ਸਤ ਸ੍ਰੀ ਅਕਾਲ ਜੀ
ਏਕ ਉੱਤਮ ਡੈਰੀ ਦੀ ਸ਼ੁਰੁਆਤ ਉੱਤਮ ਨਸਲ ਦੇ ਬਛੁਆਂ ਤੋਂ ਕੀਤੀ ਜਾਂਦੀ ਹੈ I ਛੋਟੇ ਬਛੁ ਹੀ ਕਲ ਦੇ ਉੱਤਮ ਦੁਧਾਰੂ ਪਸ਼ੁ ਦੇ ਰੂਪ ਚ ਵਿਕਸਿਤ ਹੁੰਦੇ ਨੇ, ਏਸਲਯੀ ਇਹ ਬਹੁਤ ਹੀ ਜਰੂਰੀ ਹੈ ਕੇ ਓਨ੍ਨਾ ਦੀ ਦੇਖ ਰੇਖ, ਰਖ ਰਖਾਵ ਅਤੇ ਖਾਨ ਪੀਣ ਦਾ ਖਾਸ ਧ੍ਯਾਨ ਰਖੇਯਾ ਜਾਏ I ਅੱਜ ਇਸ ਪੋਸਟ ਦੇ ਵਿਚ ਤੁਸੀਂ ਜਾਨੋਗੇ ਕੇ ਨਵਜਾਤ ਬਛੁ ਨੂ ਕੀ ਖਾਵਾਨਾ ਚਾਹਿਦਾ ਹੈ ਅਤੇ ਕਿੰਨਾ ਖਾਵਾਨਾ ਚਾਹਿਦਾ ਹੈ I ਆਓ ਜ਼ਰਾ ਧ੍ਯਾਨ ਮਾਰੀਏ
ਵੱਛਿਆਂ ਲਈ ਖਾਨੇ ਦੀ ਅਨੁਸੂਚੀ (ਪ੍ਰਤੀ ਦਿਨ)
ਉਮਰ | ਦੁੱਧ (ਲੀਟਰ) | ਬਛੁ ਲਈ ਸਟਾਟਰ ਫੀਡ (ਕਿਲੋ) | ਪੌਸ਼ਟਿਕ ਹਰਾ ਚਾਰਾ (ਕਿਲੋ) |
1-3 ਦਿਨ | 3.0 (ਬੌਲੀ ਯਾ ਕੋਲੋਸ੍ਤ੍ਰੁਮ) | — | — |
4-15 ਦਿਨ | 3.0 | — | — |
16-30 ਦਿਨ | 3.5 | ਜਿੰਨੀ ਪਸ਼ੁ ਖਾ ਸਕੇ | ਜਿੰਨਾ ਪਸ਼ੁ ਖਾ ਸਕੇ |
1-2 ਮਹੀਨੇ | 2.5 | 0.25 | ਜਿੰਨਾ ਪਸ਼ੁ ਖਾ ਸਕੇ |
2-3 ਮਹੀਨੇ | 2.0 | 0.50 | 2-3 |
3-4 ਮਹੀਨੇ | 1.0 | 0.75 | 5-7 |
ਬਛੁ ਲਈ ਸਟਾਟਰ ਫੀਡ ਬਨਾਨ ਦਾ ਤਰੀਕਾ
ਸਮੱਗਰੀ | ਭਾਗ (ਕਿਲੋ ਪ੍ਰਤੀ 100 ਕਿਲੋਗ੍ਰਾਮ) |
ਮੱਕੀ / ਕਣਕ / ਜੌਂ / ਜੌਹ | 50 |
ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ | 30 |
ਸਕਿੰਮਡ ਦੁੱਧ ਪਾਊਡਰ | 07 |
ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ | 10 |
ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) | 02 |
ਲੂਣ | 01 |
ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) | 10 |
ਫਾਸਫੋਰਸ | 0.5 |
ਸਾਰੀ ਸਮੱਗਰੀ ਨੂ 3-4 ਵਾਰ ਚੰਗੀ ਤਰਹ ਰਲਾਓ I ਰਲਾਨ ਦੇ ਤੁਰੰਤ ਬਾਦ ਤੁਸੀ ਸਟਾਟਰ ਫੀਡ ਬਛੁ ਨੂ ਖਿਲਾ ਸਕਦੇ ਹੋ I
ਬਛੁ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਯੀ ਅਨੁਸੂਚੀ ਦੇ ਅਨੁਸਾਰ ਹੀ ਦੇਯੋ ਜੀ I ਬੇਹਤਰ ਪਾਚਨ ਸ਼ਕਤੀ ਲਈ ਬਛੁ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਏਕ ਵਾਰ ਸਵੇਰੇ ਅਤੇ ਏਕ ਵਾਰ ਸ਼ਾਮੀ ਦੇਯੋ I
Tarsem singh says
Bdde pashua lai feed bnaun da treeka v dso g…
Dr. Amandeep Singh says
agli post da intzaar karo ji. odde vich vadde pashuyaan di khuraak vaare jaankari ditti jaayegi. Post padan layi dhanvaad.
Dr. Amandeep Singh says
http://www.vetextension.com/%E0%A8%A6%E0%A9%81%E0%A8%A7%E0%A8%BE%E0%A8%B0%E0%A9%82-%E0%A8%AA%E0%A8%BE%E0%A8%B6%E0%A9%81%E0%A8%AF%E0%A8%BE%E0%A8%82-%E0%A8%A6%E0%A9%80-%E0%A8%B5%E0%A8%BF%E0%A8%97%E0%A9%8D%E0%A8%AF%E0%A8%BE/
Kulvinder singh says
Sir feeding chart de vich jehri diet dssi a o ek time d hai ja poore din di
Dr. Amandeep Singh says
eh poore din di diet hai ji. vaise tusi poori diet navjat bachu de bhaar de 10ve hisse de kareeb deni hai. jinna v odda bhaar bane odde 10ve hisse di barabar oddi diet hoye.