ਡੇਅਰੀ ਉਦਮਿਤਾ ਵਿਕਾਸ ਸਕੀਮ (ਡੀ.ਈ.ਡੀ.ਐਸ.)
Dairy Entrepreneurship Development Scheme (DEDS)
ਇਸ ਕੇਂਦਰ ਪ੍ਰਾਯੋਜਿਤ ਸਕੀਮ ਨੂੰ ਨਾਬਾਰਡ (NABARD)(ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈੰਕ) ਦੁਆਰਾ ਲਾਗੂ ਕੀਤਾ ਗਿਆ ਹੈ I ਇਸਦਾ ਉਦੇਸ਼ ਆਧੁਨਿਕ ਡੇਅਰੀ ਫਾਰਮਾਂ ਦੀ ਸਥਾਪਨਾ, ਸਾਫ਼ ਦੁੱਧ ਦਾ ਉਤਪਾਦਨ, ਵੱਛੇ ਦੀ ਸੇਹਤਮੰਦ ਪਰਵਰਿਸ਼ ਨੂੰ ਉਤਸ਼ਾਹਿਤ ਕਰਨਾ, ਅਸੰਗਠਿਤ ਖੇਤਰ ਦੇ ਵਿਚ ਤਬਦਿਲਿਯਾੰ ਲੇਯਾਨਾ ਅਤੇ ਸਵੈ ਰੋਜ਼ਗਾਰ ਪੈਦਾ ਕਰਨਾ ਹੈ I
ਕੋਣ ਲੈ ਸਕਦਾ ਹੈ ਲੋਨ
- ਕਿਸਾਨ, ਵਿਅਕਤੀਗਤ ਉਦਮੀ, ਗੈਰ ਸਰਕਾਰੀ ਸੰਗਠਨ, ਕੰਪਨੀਆਂ, ਪੈਨਸ਼ਨਰ, ਸਮੂਹ ਅਸਹਿਯੋਗ ਅਤੇ ਸੰਗਠਿਤ ਖੇਤਰ ਆਦਿ I
- ਸੈਲਫ ਹੈਲਪ ਗਰੁੱਪ, ਡੇਅਰੀ ਸਹਿਕਾਰੀ ਸਮਿਤੀਆਂ, ਦੁੱਧ ਯੂਨੀਅਨਾਂ, ਮਿਲਕ ਫੈਡਰੇਸ਼ਨਾਂ ਆਦਿ I
- ਇੱਕ ਵਿਅਕਤੀ ਹੇਠ ਸਾਰੇ ਭਾਗਾਂ ਲਈ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ ਪਰ ਸਕੀਮ ਹਰ ਇੱਕ ਹਿੱਸੇ ਲਈ ਕੇਵਲ ਇੱਕ ਵਾਰ ਹੀ ਦਿੱਤੀ ਜਾਏਗੀ I
- ਇਸ ਸਕੀਮ ਦੇ ਤਹਿਤ ਇੱਕ ਪਰਿਵਾਰ ਦੇ ਇੱਕ ਤੋਂ ਵੱਧ ਮੈਂਬਰ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਬਸ਼ਰਤੇ ਕਿ ਉਹਨਾਂ ਨੇ ਅਲੱਗ ਅਲੱਗ ਇਕਾਈਆਂ ਵੱਖ ਵੱਖ ਬੁਨਿਆਦੀ ਸਹੂਲਤਾਂ ਨਾਲ ਸਥਾਪਤ ਕੀਤੀਆਂ ਹੋਣ ਅਤੇ ਦੋ ਇਕਾਇਆਂ ਦੇ ਵਿਚਕਾਰ ਦੂਰੀ ਘੱਟੋ ਘੱਟ 500 ਮੀਟਰ ਹੋਏ I
ਫੰਡਿੰਗ ਪੈਟਰਨ ਯਾ ਕੁਲ ਕੀਮਤ ਚ ਹਿੱਸੇਦਾਰੀ
- ਉਦਯੋਗਿਕ ਯੋਗਦਾਨ ਯਾ ਉਦਮੀ ਦਾ ਯੋਗਦਾਨ (ਮਾਰਜਿਨ) – ਖਰਚ ਦਾ 10% (ਨਿਊਨਤਮ)
- ਸਬਸਿਡੀ – ਆਮ ਜਾਤਾਂ ਯਾ ਜਨਰਲ ਲਈ 25% ਅਤੇ ਐਸ.ਸੀ. / ਐਸ.ਟੀ. ਲਈ 33%
- ਪ੍ਰਭਾਵੀ ਬੈਂਕ ਲੋਨ – ਬਕਾਇਆ ਹਿੱਸਾ, ਘੱਟੋ-ਘੱਟ 40% ਖਰਚੇ ਦਾ ਮੁੱਲ
ਲੋਨ ਦਾ ਮੁੜ ਭੁਗਤਾਨ
- ਮੁੜ ਭੁਗਤਾਨ ਦੀ ਅਵਧੀ ਸਰਗਰਮੀ ਅਤੇ ਨਕਦ ਵਹਾਅ ਦੀ ਪ੍ਰਕਿਰਤੀ ਤੇ ਨਿਰਭਰ ਕਰਦੀ ਹੈ ਅਤੇ 3-7 ਸਾਲ ਦੇ ਵਿਚਕਾਰ ਵੱਖੋ ਵੱਖਰੀ ਹੋਵੇਗੀ I
- ਡੇਅਰੀ ਫਾਰਮ ਦੇ ਮਾਮਲੇ ਵਿੱਚ ਗ੍ਰੇਸ ਪੀਰੀਅਡ ਦੀ ਮਿਆਦ 3 ਤੋਂ 6 ਮਹੀਨੇ ਹੈ ਅਤੇ ਵੱਛੇ ਪਾਲਣ ਪੋਸਣ ਲਈ 3 ਸਾਲ ਤਕ ਗ੍ਰੇਸ ਦਿੱਤੀ ਜਾ ਸਕਦੀ ਹੈ I
ਅੱਪਲਾਯੀ ਕਿਵੇਂ ਕਰਨਾ ਹੈ
ਨਜ਼ਦੀਕੀ ਵੈਟਨਰੀ ਅਫਸਰ ਯਾ ਵੈਟਨਰੀ ਅਸਿਸਟੈਂਟ ਸਰਜਨ, ਬਲਾਕ ਵੈਟਰਨਰੀ ਅਫਸਰ ਜਾਂ ਸਬੰਧਤ ਜ਼ਿਲ੍ਹੇ ਦੇ ਮੁੱਖ ਪਸ਼ੂ ਪਾਲਣ ਅਫਸਰ ਨਾਲ ਸੰਪਰਕ ਕਰੋ I ਆਪਣੇ ਨਾਲ ਤੁਸੀਂ ਹੇਠਾਂ ਦਿੱਤੇ ਦੋਕੁਮੇੰਟ ਲੈ ਕੇ ਜਾਓ:
- ਬੇਰੁਜ਼ਗਾਰ ਹੋਣ ਦਾ ਹਲਫਨਾਮਾ ਯਾ ਏਫੀਡੇਵਿਤ ਜਿਦੇ ਤੇ ਇਹ ਲਿਖੇਯਾ ਹੋਏ ਕੇ ਤੁਸੀਂ ਕਿਸੇ ਵੀ ਬੈੰਕ ਯਾ ਸੰਸਥਾ ਦੇ ਦੋਸ਼ੀ ਯਾ ਡੀਫਾਲਟਰ ਨਹੀ ਹੋ I
- ਰਾਸ਼ਨ ਕਾਰਡ / ਸਟੇਟ ਸਬਜੇਕਟ ਦੀ ਫੋਟੋਕਾਪੀ I
- ਮੌਰਗੇਜ ਲਈ ਜ਼ਮੀਨ ਦੇ ਕਾਗਜ਼ਾਤ ਜੇਕਰ ਕਰਜ਼ੇ ਦੀ ਰਕਮ 1 ਲੱਖ ਰੁਪਏ ਤੋਂ ਵੱਧ ਹੈ I
- ਸ਼੍ਰੇਣੀ ਯਾ ਕਾਸਟ ਸਰਟੀਫਿਕੇਟ ਦੀ ਫੋਟੋਕਾਪੀ ਜੇ ਕੋਈ ਹੋਵੇ I
- ਤਿੰਨ ਪਾਸਪੋਰਟ ਆਕਾਰ ਦੀਆਂ ਫੋਟੋਆਂ I
- ਡਰਾਈਵਿੰਗ ਲਾਇਸੈਂਸ ਦੀ ਕਾਪੀ ਜੇਕਰ ਇਕਾਈ ਰੈਫਰੀਜੇਟੇਡ ਵਾਹਨ ਹੈ I
- ਮੋਬਾਈਲ / ਸਟੇਸ਼ਨਰੀ ਵੈਟਨਰੀ ਕਲੀਨਿਕ ਦੇ ਮਾਮਲੇ ਵਿਚ ਬੀ.ਵੀ.ਐਸ.ਸੀ. ਅਤੇ ਏ.ਏਚ. ਦੀ ਡਿਗਰੀ ਸਰਟੀਫਿਕੇਟ I
ਨੋਟ: ਤੁਸੀਂ ਵੈਟਨਰੀ ਅਫਸਰ ਕੋਲੋਂ ਅਪਨੀ ਡੈਰੀ ਯਾ ਡੈਰੀ ਨਾਲ ਸੰਬੰਦਿਤ ਕਿਸੇ ਵੀ ਪ੍ਰੋਜੇਕਟ ਦੀ ਪੂਰਨ ਰਿਪੋਰਟ ਬਨਵਾ ਕੇ ਅਪਨੇ ਨਜਦੀਕੀ ਬੈੰਕ ਚ ਲੋਨ ਲਈ ਏਪਲਈ ਕਰ ਸਕਦੇ ਹੋ I ਦੇਸ਼ ਦੇ ਸਾਰੇ ਸਰਕਾਰੀ ਬੈੰਕ ਏਸ ਸਕੀਮ ਲਈ ਲੋਨ ਪਾਸ ਕਰਦੇ ਨੇ I
ਲੋਨ ਦੇ ਤੇਹਤ ਹੇਠਾਂ ਲਿਖੇ ਅਦਾਰੇਯਾਂ ਨੂ ਫੰਡ ਕੀਤਾ ਜਾਂਦਾ ਹੈ
ਅਦਾਰਾ | ਲੋਨ ਦੀ ਰਕਮ |
ਛੋਟੀਆਂ ਡੇਅਰੀ ਯੂਨਿਟਾਂ ਦੀ ਸਥਾਪਨਾ ਕ੍ਰੌਸਬ੍ਰੈਡ ਗਾਵਾਂ / ਗਰੇਡਡ ਦੇ ਨਾਲ 10 ਜਾਨਵਰਾਂ ਤੱਕ ਦੇ ਮੱਝਾਂ | 10 ਜਾਨਵਰਾਂ ਦੀ ਯੂਨਿਟ ਲਈ 6 ਲਖ ਰੁਪਏ I ਏਕ ਯੂਨਿਟ ਚ ਘੱਟੋ ਘਟ 2 ਜਾਨਵਰ ਅਤੇ ਵਧ ਤੋਂ ਵਾਚ 10 ਜਾਨਵਰ ਹੋ ਸਕਦੇ ਨੇ I |
ਹੀਫ਼ਰ ਬਛੇਯਾਂ ਦਾ ਪਾਲਨ | 20 ਬਛੇਯਾਂ ਦੀ ਯੂਨਿਟ ਲਈ 5.30 ਲਖ ਰੁਪਏ |
ਡੈਰੀ ਫਾਰਮ ਚ ਵਰਮੀਕੋਮ੍ਪੋਸਟ ਪਿਟ ਦਾ ਨਿਰਮਾਣ | 22 ਹਜ਼ਾਰ ਰੁਪਏ |
ਦੁੱਧ ਚੋਣ ਵਾਲੀ ਮਸ਼ੀਨ ਅਤੇ ਦੁਧ ਨੂ ਠੰਡਾ ਕਰਨ ਵਾਲੇ ਕੂਲਰ | 5000 ਲੀਟਰ ਦੁਧ ਦੀ ਸਮਰਥਾ ਵਾਲੇ ਉਪਕਰਨਾ ਲਈ 20 ਲਖ ਰੁਪਏ ਦਾ ਲੋਨ |
ਦੁਧ ਦੇ ਉਤਪਾਦ (ਕਰੀਮ, ਘਿਯੋ, ਖੋਯਾ) ਬਨਾਨ ਲਈ ਉਪਕਰਣ | 13.20 ਲਖ ਰੁਪਏ ਦਾ ਲੋਨ |
ਡੇਅਰੀ ਉਤਪਾਦਾਂ ਦੀ ਆਵਾਜਾਈ ਦੀਆਂ ਸਹੂਲਤਾਂ ਅਤੇ ਠੰਡੇ ਚੇਨ ਲਈ | 26.50 ਲਖ ਰੁਪਏ |
ਦੁੱਧ ਅਤੇ ਦੁਧ ਉਤਪਾਦਾਂ ਲਈ ਕੋਲਡ ਸਟੋਰੇਜ ਸਹੂਲਤਾਂ | 33 ਲਖ ਰੁਪਏ |
ਪ੍ਰਾਈਵੇਟ ਵੈਟਰਨਰੀ ਕਲੀਨਿਕ ਦੀ ਸਥਾਪਨਾ | ਮੋਬਾਈਲ ਕਲੀਨਿਕ ਲਈ 2.60 ਲੱਖ ਅਤੇਰੁਪਏ ਸਟੇਸ਼ਨਰੀ ਕਲੀਨਿਕ ਲਈ 2 ਲੱਖ ਰੁਪਏ |
ਡੇਅਰੀ ਮਾਰਕੀਟਿੰਗ ਆਊਟਲੈੱਟ / ਡੇਅਰੀ ਪਾਰਲਰ | 1 ਲਖ ਰੁਪਏ |
ਲੋਨ ਤੇ ਵਿਯਾਜ ਦਰ
- ਵਿਯਾਜ ਤੋਹਾਡੇ ਵੱਲੋਂ ਦਿੱਤੀ ਗਈ ਮਾਰਜਿਨ ਮਨੀ ਅਤੇ ਸਬਸਿਡੀ ਦੀ ਰਕਮ ਤੇ ਨਹੀ ਲੱਗੇਗਾ I
- ਵਿਯਾਜ ਸਿਰਫ ਬੈੰਕ ਵੱਲੋਂ ਦਿੱਤੇ ਗਏ ਪੈਸੇ ਤੇ ਲੱਗੇਗਾ ਅਤੇ ਬੈੰਕ ਦਿਯਾਂ ਵਿਯਾਜ ਦਰਾਂ ਦੇ ਮੁਤਾਬਕ ਲੱਗੇਗਾ I
- ਕਿਸਤਰਾ ਬਣੇਗੀ ਪ੍ਰੋਜੇਕਟ ਦੀ ਫਾਯਿਲ
- ਪ੍ਰੋਜੇਕਟ ਦੀ ਰਪੋਰਟ ਵੇਟਨਰੀ ਅਫਸਰ ਬਣਾਏਗਾ ਜਿਸਨੂ ਲੈਕੇ ਤੁਸੀਂ ਅਪਨੇ ਨਜਦੀਕੀ ਬੈੰਕ ਚ ਜਾਓਗੇ I
- ਬੈੰਕ ਦੇ ਮੁਲਾਜ਼ਮ ਤੋਹਾਡੀ ਫਾਯਿਲ ਪਾਸ ਕਰਕੇ ਨਾਬਾਰਡ (NABARD) ਨੂ ਭੇਜਣਗੇ I
- NABARD ਪੈਸਾ ਤੋਹਾਡੇ ਬੈੰਕ ਨੂ ਭੇਜੇਗਾ ਜਿਥੋਂ ਫੇਰ ਤੋਹਾਡੇ ਖਾਤੇ ਚ ਪੈਸਾ ਟ੍ਰਾਂਸਫ਼ਰ ਕੀਤਾ ਜਾਏਗਾ I
- ਸਬਸਿਡੀ ਦਾ ਪੈਸਾ ਵੀ ਤੋਹਾਡੇ ਬੈੰਕ ਖਾਤੇ ਚ ਆਏਗਾ ਜਿਦਾ ਕੋਈ ਵੀ ਵਿਯਾਜ ਨਹੀ ਪਵੇਗਾ I
ਪੈਸਾ ਕਿਸ਼ਤਾਂ ਚ ਆਂਦਾ ਹੈ
- ਬੈੰਕ ਦੇ ਮੁਲਾਜ਼ਮ ਵਕ਼ਤ ਵਕ਼ਤ ਤੇ ਤੋਹਾਡੇ ਪ੍ਰੋਜੇਕਟ ਦਾ ਮੁਆਇਨਾ ਕਰਨ ਆਨਗੇ I
- ਤੋਹਾਡੇ ਪ੍ਰੋਜੇਕਟ ਤੇ ਚਲ ਰਹੇ ਕੰਮ ਨੂ ਦੇਖ ਕੇ ਹੀ ਅਗਲੀ ਕਿਸ਼ਤ ਤੋਹਾਡੇ ਖਾਤੇ ਚ ਆਏਗੀ I

ਸਬਸਿਡੀ ਲੈਣ ਦਾ ਤਰੀਕਾ
ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I
ਜੇਕਰ ਕੋਈ ਕਿਸਾਨ ਭਾਈ, ਵੇਟਨਰੀ ਸਾਇੰਸ ਦਾ ਵਿਦੀਯਾਰਥੀ, ਵੇਟਨਰੀ ਡਾਕਟਰ ਯਾ ਪਸ਼ੁਪਾਲਨ ਨਾਲ ਜੁਡੇਯਾ ਕੋਈ ਵ੍ਯਕਤਿ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤੇ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I
ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਯਾ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I
ਸਬਸਿਡੀ ਕਦੋ ਆਉਂਦੀ ਹੈ ਸਾਰੇ ਪੈਸੇ ਵਾਪਸ ਕਰਨ ਤੇ ਜਾ ਲੋਨ ਦੀ ਕਿਸਤ ਦੇ ਹਿਸਾਬ ਨਾਲ
Subsidy loan di kisht de naal naal aandi hai. Har bank da subsidy den da apna tareeka hunda hai. Vadhere jaankari layi tusi nazdiki bank naal sampark kro ji.
sir mainu 4 saal ho gye Loan lye nu mainu subsidy nhi Milli main Bank di kisht v sahi bar reha. Plz sir mainu es baare daso
Karamjeet Ji tusi bank de policy document dhyaan naal padho. Ho sakda hai othe loan da mool chukaan de baad tohannu subsidy mile.
Sir Main loan Co operative bank toh lia hai, Bank manager kehnda k asi apne kolo data bejta. Par meri subsidy nhi ayi
tusi kedi scheme de tehat loan leya hai. pehle oh pata kro. agar nai aayi hai te aa ajyegi. may be delay ho gyi hoye. Co-operative bank vaise bharosemand bank hunde ne. Fer vi tusi vadde officers naal gall krke dekkh lao.
Veer g menu v subsidy Nai mile
veer ji jadu tusi bank da saara paisa vaapas de deyoge odde baad bank tohadde khaate ch subsidy da paisa pa dega.. tusi bank naal sampark kro ji.
M haryana m Tohana city s hu m b daryi kholna chat a hu sir jankari k Liye Koi contact.. No do
Sir aap apne nazdeeki bank se sampark karein aur unhe bolein ke aapko DEDS scheme ke baare me batayein. Baaki agar aap Punjabi nahi pad sakte to main aapko english me bhej dunga jaankari aap apna email send krde..
3 ਲੱਖ ਦੇ ਲੋਨ ਤੇ ਕਿੰਨਾ ਵਿਆਜ ਪਏਗਾ?
vaise te bankaan te depend krda hai oh kinne rate vyaaj den. mere hisaab naal koi 20,000payega
Sir ma haryana m ratia to ha g ma v dairy kolna chat ha g musaa koi jankari ka lia contact number Milo g
aap mujhe email karein [email protected] par
5ਲੱਖ ਤੇ ਕੀ ਵਿਆਜ਼ ਦਰਾਂ ਆ ਜੀ ਕਿੰਨੇ ਟਾਈਮ ਲਈ
Jagjeet Ji
Hun eh scheme NLM de under nahi aundi. Tusi apne ilaake de veterinary officer nu milo. Baki viyaaj dar personal laon jinniyaan hundiyaan ne, takreeban 10-12%.