ਪਰਾਲੀ ਸਾੜਣ ਦੇ ਗ਼ਲਤ ਨਤੀਜੇ
- ਫਸਲ ਦੇ ਖੂੰਹਦ ਜਾਂ ਪਰਾਲੀ ਨੂੰ ਸਾੜਣ ਨਾਲ ਧੂੰਆਂ ਅਤੇ ਸੁਆਹ ਪੈਦਾ ਹੁੰਦੀ ਹੈ ਜੋ ਕਿ ਮਨੁੱਖ ਅਤੇ ਪਸ਼ੂ ਸਿਹਤ ਸਮੱਸਿਆਵਾਂ ਦਾ ਕਾਰਨ ਹੁੰਦੀਆਂ ਹਨ।
- ਪਰਾਲੀ ਸਾੜਣ ਨਾਲ ਗ੍ਰੀਨਹਾਊਸ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਨਾਈਟਰਸ ਆਕਸਾਈਡ ਪੈਦਾ ਹੁੰਦੀਆਂ ਹਨ ਜਿਸ ਨਾਲ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਅਤੇ ਗਲੋਬਲ ਵਾਰਮਿੰਗ ਜਹੀ ਸਮੱਸਿਆ ਪੈਦਾ ਹੁੰਦੀ ਹੈ।
- ਪਰਾਲੀ ਦੀ ਅੱਗ ਐਨ, ਪੀ, ਕੇ ਅਤੇ ਸਲਫ਼ਰ ਵਰਗੇ ਪੌਦੇ ਲਈ ਪੌਸ਼ਟਿਕ ਤੱਤਾਂ ਦਾ ਨੁਕਸਾਨ ਕਰਦੀ ਹੈ।
- ਪਰਾਲੀ ਨੂੰ ਸਾੜਣ ਨਾਲ ਅਸੀਂ ਧਰਤੀ ਦਾ ਇਕ ਕੀਮਤੀ ਸਰੋਤ ਬਰਬਾਦ ਕਰ ਰਹੇ ਹਾਂ ਜੋ ਕਿ ਜੈਵਿਕ ਕਾਰਬਨ ਦਾ ਇਹਮ ਸਰੋਤ ਹੈ।
- ਫਸਲ ਦੇ ਖੂੰਹਦ ਨੂੰ ਜਲਾਉਣ ਤੋਂ ਪੈਦਾ ਹੋਈ ਗਰਮੀ ਮਿੱਟੀ ਦੇ ਤਾਪਮਾਨ ਨੂੰ ਵਧਾਉਂਦੀ ਹੈ ਜਿਸ ਨਾਲ ਮਿੱਟੀ ਵਿੱਚ ਪਾਏ ਜਾਨ ਵਾਲੇ ਲਾਭਦਾਇਕ ਕੀਟਾਣੂਆਂ ਦੀ ਜਨਸੰਖਿਆ ਘੱਟ ਜਾਂਦੀ ਹੈ।
- ਇੱਕ ਖੇਤਰ ਵਿੱਚ ਵਾਰ ਵਾਰ ਅੱਗ ਲਾਉਣ ਨਾਲ ਮਿੱਟੀ ਦੇ ਲਾਭਦਾਇਕ ਕੀਟਾਣੂ ਹਮੇਸ਼ਾ ਲਈ ਖ਼ਤਮ ਹੋ ਜਾਂਦੇ ਹਨ ਅਤੇ ਐਨ, ਪੀ, ਕੇ ਵਰਗੇ ਜਰੂਰੀ ਤੱਤ ਉੱਪਰਲੀ ਮਿੱਟੀ ਵਿੱਚ ਖਤਮ ਹੋ ਜਾਂਦੇ ਹਨ, ਜਿਸ ਕਰਕੇ ਪੈਦਾਵਾਰ ਘੱਟ ਜਾਂਦੀ ਹੈ।
- ਇੱਕ ਟਨ ਪਰਾਲੀ ਸਾੜਣ ਨਾਲ 3 ਕਿਲੋ ਸੁਆਹ ਦੇ ਕਣ, 60 ਕਿਲੋਗ੍ਰਾਮ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ ਡਾਈਆਕਸਾਈਡ, 199 ਕਿਲੋ ਸੁਆਹ ਅਤੇ 2 ਕਿਲੋ ਸਲਫ਼ਰ ਡਾਈਆਕਸਾਈਡ ਜਿਹੀਆਂ ਖ਼ਤਰਨਾਕ ਗੈਸਾਂ ਰੀਲੀਜ਼ ਹੁੰਦੀਆਂ ਹਨ ਜੋ ਕੇ ਵਾਤਾਵਰਣ ਦੀ ਸਿਹਤ ਦੇ ਨਾਲ ਨਾਲ ਮਨੁੱਖੀ ਸਿਹਤ ਤੇ ਵੀ ਗੰਭੀਰ ਅਸਰ ਕਰਦਿਆਂ ਹਨ। ਇਹ ਗੈਸਾਂ ਹਵਾ ਵਿੱਚ ਰੱਲ ਕੇ ਦੂਰ ਦੁਰਾਡੇ ਦੇ ਸ਼ਹਿਰਾਂ ਅਤੇ ਨਗਰਾਂ ਵਿੱਚ ਪ੍ਰਦੂਸ਼ਣ ਫੈਲਾ ਸਕਦੀਆਂ ਹਨ।
- ਪਰਾਲੀ ਦੇ ਧੂੰਏ ਦੀ ਵੱਡੀ ਮਾਤਰਾ ਵਿਚ ਬਹੁਤ ਸਾਰੇ ਪ੍ਰਦੂਸ਼ਿਤ ਪਦਾਰਥ ਪਾਏ ਜਾਂਦੇ ਹਨ ਜੋ ਕਈ ਪ੍ਰਕਾਰ ਦੇ ਫੇਫੜੇ ਦੇ ਰੋਗ ਅਤੇ ਕੈਂਸਰ ਦਾ ਕਾਰਣ ਬਣ ਸਕਦੇ ਹਨ।
ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦਾ ਉਪਯੋਗ
ਪਸ਼ੂਆਂ ਦੀ ਫੀਡ
- ਭਾਰਤ ਵਿਚ ਫ਼ਸਲ ਦੇ ਰਹਿੰਦ ਅਤੇ ਪਰਾਲੀ ਨੂੰ ਰਵਾਇਤੀ ਤੌਰ ਤੇ ਜਾਨਵਰਾਂ ਦੀ ਫੀਡ ਦੇ ਤੌਰ ਤੇ ਵਰਤਿਆ ਜਾਂਦਾ ਹੈ।
- ਹਾਲਾਂਕਿ ਫਸਲਾਂ ਦੀ ਰਹਿੰਦ-ਖੂੰਹਦ ਵਿੱਚ ਪਸ਼ੂਆਂ ਲਈ ਜਰੂਰੀ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ ਅਤੇ ਇਨ੍ਹਾਂ ਦੀ ਪਾਚਕਤਾ ਵੀ ਘੱਟ ਹੁੰਦੀ ਹੈ ਪਰ ਪਰਾਲੀ ਵਿੱਚ ਕਈ ਤਰੀਕੇ ਦੇ ਐਡੀਟਿਵਾਂ ਦਾ ਪ੍ਰਯੋਗ ਕਰਕੇ ਪਾਚਨ ਸ਼ਮਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
- ਪਸ਼ੂਆਂ ਦੀਆਂ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ, ਪਰਾਲੀ ਨੂੰ ਯੂਰੀਆ ਅਤੇ ਗੁੜ ਦੇ ਵਿੱਚ ਪਿਓ ਕੇ ਅਤੇ ਹਰੇ ਚਾਰੇ ਵਿੱਚ ਮਿਲਾ ਕੇ ਦੇਣ ਨਾਲ ਪਸ਼ੂਆਂ ਦਾ ਰਾਸ਼ਨ ਪੂਰਾ ਕੀਤਾ ਜਾ ਸਕਦਾ ਹੈ।
- ਪਰਾਲੀ ਨੂੰ ਬੇਲਰ ਨਾਲ ਬੇਲ ਕਰਕੇ ਪੂਰੇ ਸਾਲ ਪਸ਼ੂਆਂ ਦੀ ਫੀਡ ਵਜੋਂ ਵਰਤਿਆ ਜਾ ਸਕਦਾ ਹੈ।

ਸਟ੍ਰਾਅ ਬੇਲਰ ਮਸ਼ੀਨ
ਕੰਪੋਸਟ/ਖ਼ਾਦ ਬਣਾਉਣਾ
- ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਰਵਾਇਤੀ ਤੌਰ ਤੇ ਖਾਦ ਤਿਆਰ ਕਰਨ ਲਈ ਵਰਤਿਆ ਗਿਆ ਹੈ।
- ਪਰਾਲੀ ਨੂੰ ਜਾਨਵਰਾਂ ਦੀ ਬਿਸਤਰੇ ਵਜੋਂ ਵਰਤਿਆ ਜਾਂਦਾ ਹੈ ਅਤੇ ਇੱਕ ਕਿਲੋ ਪਰਾਲੀ ਪਸ਼ੂ ਦਾ 2-3 ਕਿਲੋ ਪਿਸ਼ਾਬ ਨੂੰ ਸੋਖ ਲੈਂਦੀ ਹੈ।
- ਇਸ ਪਰਾਲੀ ਨੂੰ ਗੋਬਰ ਵਿੱਚ ਰਲਾ ਕੇ ਖ਼ਾਦ ਤਿਆਰ ਕੀਤੀ ਜਾ ਸਕਦੀ ਹੈ। ਖ਼ਾਦ ਤਿਆਰ ਕਰਨ ਲਈ 4 ਹਿੱਸੇ ਪਰਾਲੀ ਅਤੇ 1 ਹਿੱਸਾ ਗੋਬਰ ਦੀ ਲੋੜ ਹੁੰਦੀ ਹੈ।
- ਇਕ ਹੈਕਟੇਅਰ ਜ਼ਮੀਨ ਤੋਂ ਕੰਪੋਸਟਿੰਗ ਨਾਲ 3 ਟਨ ਖ਼ਾਦ ਤਿਆਰ ਕੀਤੀ ਜਾ ਸਕਦੀ ਹੈ।
- ਆਮਤੌਰ ਤੇ ਕੰਪੋਸਟ ਬਣਾਉਣ ਵਿੱਚ 6 ਮਹੀਨਿਆਂ ਦਾ ਸਮਾਂ ਲੱਗਦਾ ਹੈ ਪਰ ਰਾਸ਼ਟਰੀ ਜੈਵਿਕ ਖੇਤੀ ਕੇਂਦਰ, ਗ਼ਾਜ਼ਿਆਬਾਦ ਵੱਲੋਂ ਬਣਾਏ ਗਏ “ਵੇਸ੍ਟ ਡੀਕੰਪੋਜ਼ਰ” ਦੀ ਮਦਦ ਨਾਲ 75-90 ਦਿਨਾਂ ਦੇ ਅੰਦਰ ਕੰਪੋਸਟ ਤਿਆਰ ਕੀਤਾ ਜਾ ਸਕਦਾ ਹੈ।
- ਮਿੱਟੀ ਲਈ ਲੋੜੀਂਦੇ ਤੱਤਾਂ ਵਿੱਚ ਵਾਧਾ ਕਰਨ ਲਈ ਕੰਪੋਸਟ ਵਿੱਚ ਕੇਂਚੂਏ ਛੱਡ ਕੇ ਕੇਂਚੂਆਂ ਖ਼ਾਦ ਤਿਆਰ ਕੀਤੀ ਜਾ ਸਕਦੀ ਹੈ ਜਿਸ ਨਾਲ ਰਾਸਾਇਨਿਕ ਖਾਦਾਂ ਦੀ ਲੋੜ ਘੱਟ ਜਾਂਦੀ ਹੈ।

ਪਰਾਲੀ ਨੂੰ ਕੰਪੋਸਟ ਕਰ ਖ਼ਾਦ ਬਣਾਉਣੀ
ਊਰਜਾ ਸਰੋਤ
- ਪਰਾਲੀ ਨੂੰ ਵਾਤਾਵਰਨ ਸੰਬੰਧੀ ਫਾਇਦਿਆਂ ਦੇ ਕਾਰਨ ਕੁਸ਼ਲਤਾ ਨਾਲ ਊਰਜਾ ਦੇ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।
- ਹਾਲ ਹੀ ਦੇ ਸਾਲਾਂ ਵਿਚ, ਊਰਜਾ ਉਤਪਾਦਨ ਅਤੇ ਜੈਵਿਕ ਇੰਧਨ ਬਣਾਉਣ ਵਜੋਂ ਫਸਲ ਦੇ ਰਹਿੰਦ ਖੂੰਹਦ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ।
- ਸੂਰਜੀ ਅਤੇ ਹਵਾ ਵਰਗੇ ਹੋਰ ਊਰਜਾ ਸਰੋਤਾਂ ਦੀ ਤੁਲਨਾ ਵਿਚ, ਪਰਾਲੀ ਸ਼ਾਨਦਾਰ, ਸਸਤੀ, ਊਰਜਾ-ਕੁਸ਼ਲ ਅਤੇ ਵਾਤਾਵਰਨ-ਪੱਖੀ ਸਰੋਤ ਹੈ।
- ਹਾਲਾਂਕਿ ਪਰਾਲੀ ਦੀ ਢੋਆ-ਢੁਆਈ ਅਤੇ ਉਪਲੱਭਧਤਾ ਬਾਇਓ-ਊਰਜਾ ਤਕਨਾਲੋਜੀ ਦੀ ਕੁੱਲ ਲਾਗਤ ਦਾ ਮੁੱਖ ਹਿੱਸਾ ਹੈ।
- ਕਲਪਤਾਰੂ ਪਾਵਰ ਟਰਾਂਸਮਿਸ਼ਨ ਲਿਮਟਿਡ (ਕੇਪੀਟੀਐਲ), ਪਿਛਲੇ ਕਈ ਸਾਲਾਂ ਤੋਂ ਰਾਜਸਥਾਨ ਦੇ ਗੰਗਾਨਗਰ ਅਤੇ ਟੋਕ ਜ਼ਿਲ੍ਹਿਆਂ ਵਿਚ ਫਸਲ ਅਵਸ਼ੇਸ਼ਾਂ ਅਤੇ ਪਰਾਲੀ ਤੋਂ ਊਰਜਾ ਪੈਦਾ ਕਰ ਰਹੀ ਹੈ। ਟੋਂਕ ਵਿਖੇ ਪਲਾਂਟ 80,000 ਟਨ ਪਰਾਲੀ ਦੀ ਵਰਤੋਂ ਕਰਦਾ ਹੈ। ਇਹ ਪਲਾਂਟ ਸਾਲਾਨਾ 1.5 ਲੱਖ ਕਿਲੋਵਾਟ ਊਰਜਾ ਪੈਦਾ ਕਰਦਾ ਹੈ।
- ਕਿਸਾਨ ਅਪਨੀ ਪਰਾਲੀ ਇਸ ਪ੍ਰਕਾਰ ਕੇ ਪਲਾਂਟਾਂ ਨੂੰ ਦੇ ਕੇ ਮੁਨਾਫ਼ਾ ਕਮਾ ਸਕਦੇ ਹਨ। ਪ੍ਰਤੀ ਏਕੜ ਪਰਾਲੀ 1000-1200 ਰੁਪਏ ਵਿੱਚ ਖ਼ਰੀਦੀ ਜਾਂਦੀ ਹੈ।
ਜੈਵਿਕ-ਇੰਧਨ ਅਤੇ ਬਾਇਓ-ਆਇਲ ਦਾ ਉਤਪਾਦਨ
- ਲਿਗਨੋ-ਸੈਲੂਲੋਸਿਕ ਬਾਇਓਮਾਸ (ਜੋ ਕਿ ਪਰਾਲੀ ਦਾ ਇਕ ਵੱਡਾ ਹਿੱਸਾ ਹੈ) ਨੂੰ ਅਲਕੋਹਲ ਵਿਚ ਤਬਦੀਲ ਕਰਨ ਦੀ ਬਹੁਤ ਮਹੱਤਤਾ ਹੈ ਕਿਉਂਕਿ ਪਰਾਲੀ ਵੱਚੋਂ ਨਿਕਲੀ ਇਥੇਨੋਲ ਨੂੰ ਇੰਧਨ ਦੇ ਕੰਮ ਵਿੱਚ ਲਿਆਇਆ ਜਾ ਸਕਦਾ ਹੈ ਅਤੇ ਪੈਟਰੋਲ ਅਤੇ ਡੀਜ਼ਲ ਵਿੱਚ ਓਕਟੇਨ-ਐਡਵਾਂਸਿੰਗ ਏਜੰਟ ਦੇ ਤੌਰ ਤੇ ਮਿਲਾਇਆ ਜਾ ਸਕਦਾ ਹੈ।
- ਭਾਰਤ ਵਿੱਚ ਇਹ ਤਕਨੀਕ ਮੌਜੂਦਾ ਸਮੇ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ।
- ਫਾਸਟ ਪਾਈਰੋਲਿਸਿਸ ਦੀ ਪ੍ਰਕਿਰਿਆ ਰਾਹੀਂ ਪਰਾਲੀ ਤੋਂ ਬਾਇਓ-ਆਇਲ (ਤੇਲ) ਦਾ ਉਤਪਾਦਨ ਕੀਤਾ ਜਾ ਸਕਦਾ ਹੈ ਜੋ ਕਿ ਕਈ ਪ੍ਰਕਾਰ ਦੇ ਤੇਲ ਅਤੇ ਪਦਾਰਥ ਬਣਾਉਣ ਵਿਚ ਇਸਤੇਮਾਲ ਹੁੰਦਾ ਹੈ।
- ਇਹ ਪਦਾਰਥ ਬਣਾਉਣ ਲਈ ਵੱਡੀ ਮਸ਼ੀਨਰੀ ਦੀ ਲੋੜ ਹੁੰਦੀ ਹੈ ਜੋ ਕੱਲਾ ਕਿਸਾਨ ਨਈ ਲਾ ਸਕਦਾ ਪਰ ਕੁਝ ਕਿਸਾਨ ਮਿਲ ਕੇ ਵੱਡੀ ਕੰਪਨੀਆਂ ਨੂੰ ਆਪਣੀ ਪਰਾਲੀ ਚੰਗੇ ਮੁੱਲ ਤੇ ਵੇਚ ਸਕਦੇ ਹਨ।
ਬਾਇਓ-ਗੈਸ ਜਾਂ ਗੋਬਰ-ਗੈਸ ਬਣਾਉਣਾ
- ਪਰਾਲੀ ਨੂੰ ਗੋਬਰ ਵਿੱਚ ਰਲਾ ਕੇ ਬਾਇਓ ਗੈਸ ਵਿਚ ਪਰਿਵਰਤਿਤ ਕੀਤਾ ਜਾ ਸਕਦਾ ਹੈ।
- ਬਾਇਓ ਗੈਸ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਦਾ ਮਿਸ਼ਰਨ ਹੁੰਦੀ ਹੈ ਜਿਸਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ।
- ਇੱਕ ਟਨ ਪਰਾਲੀ ਤੋਂ 3 ਲੱਖ ਲੀਟਰ 55-60% ਮੀਥੇਨ ਵਾਲੀ ਬਾਇਓ ਗੈਸ ਬਣਾਈ ਜਾ ਸਕਦੀ ਹੈ ਅਤੇ ਰਸੋਈ ਵਿੱਚ ਇਸਤੇਮਾਲ ਕੀਤੇ ਜਾ ਸਕਦੀ ਹੈ।
- ਇੱਕ ਛੋਟੇ ਪਰਿਵਾਰ ਲਈ 4 ਮੀਟਰ ਕਿਊਬ ਦਾ ਬਾਇਓ ਗੈਸ ਪਲਾਂਟ ਰਸੋਈ ਚਲਾਣ ਲਾਇਕ ਗੈਸ ਦਿੰਦਾ ਹੈ।
- ਇਸ ਪ੍ਰਕਿਰਿਆ ਵਿੱਚ ਚੰਗੀ ਗੁਣਵੱਤਾ ਵਾਲੀ ਖ਼ਾਦ ਵੀ ਪੈਦਾ ਹੁੰਦੀ ਹੈ ਜਿਸਨੂੰ ਖੇਤੀ ਵਿੱਚ ਵਰਤਿਆ ਜਾ ਸਕਦਾ ਹੈ।

ਬਾਇਓ-ਗੈਸ ਪਲਾਂਟ
ਬਾਇਓ-ਚਾਰ ਉਤਪਾਦਨ
- ਬਾਇਓ ਚਾਰ ਪਰਾਲੀ ਦੇ ਹੌਲੀ ਪਾਈਰੋਲਿਸਿਸ (ਆਕਸੀਜਨ ਦੀ ਅਣਹੋਂਦ ਵਿਚ ਗਰਮ ਕਰਨਾ) ਦੁਆਰਾ ਪੈਦਾ ਕੀਤੀ ਇਕ ਉੱਚ ਕਾਰਬਨ ਸਮਗਰੀ ਹੈ।
- ਇਹ ਕੋਲੇ ਜਹੀ ਸਮੱਗਰੀ ਹੈ ਜੋ ਮਿੱਟੀ ਵਿੱਚ ਲੰਬੇ ਸਮੇਂ ਤੱਕ ਕਾਰਬਨ ਦੀ ਸਟੋਰੇਜ਼ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ ਅਤੇ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਵਿੱਚ ਵੀ ਸਹਾਇਕ ਹੋ ਸਕਦੀ ਹੈ।
- ਤਕਨਾਲੋਜੀ ਦੇ ਮੌਜੂਦਾ ਪੱਧਰ ਦੇ ਨਾਲ, ਇਹ ਆਰਥਿਕ ਰੂਪ ਵਿੱਚ ਇਸਨੂੰ ਕਿਸਾਨਾਂ ਵਿੱਚ ਪ੍ਰਭਾਵੀ ਨਹੀਂ ਕੀਤਾ ਜਾ ਸਕਦਾ। ਪਰ ਇਕ ਵਾਰ ਸਾਰੇ ਕੀਮਤੀ ਉਤਪਾਦ ਅਤੇ ਸਹਿ-ਉਤਪਾਦ ਜਿਵੇਂ ਕਿ ਗਰਮੀ ਊਰਜਾ, ਗੈਸ ਅਤੇ ਬਾਇਓ-ਆਇਲ ਕੱਢ ਲੈਣ ਤੋਂ ਬਾਅਦ ਬਾਇਓਚਾਰ ਨੂੰ ਆਰਥਕ ਤੌਰ ਤੇ ਵਿਹਾਰਕ ਬਣਾਇਆ ਜਾ ਸਕਦਾ ਹੈ।
ਪਰਾਲੀ ਨੂੰ ਸਾੜਣ ਦੇ ਇਲਾਵਾ ਉਪਰੋਕਤ ਤਕਨੀਕਾਂ ਦਾ ਇਸਤੇਮਾਲ ਕਰਕੇ ਚੰਗੇ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ। ਨਾ ਸਿਰਫ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਬਲਕਿ ਕਿਸਾਨਾਂ ਨੂੰ ਪਰਾਲੀ ਵੇਚ ਕੇ ਆਰਥਿਕ ਫ਼ਾਇਦਾ ਵੀ ਹੋਇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਦੀ ਖੇਤ ਵਿੱਚ ਹੀ ਸਾਂਭ ਸੰਭਾਲ ਲਈ ਕਈ ਮਸ਼ੀਨਾਂ ਬਣਾਈਆਂ ਗਈਆਂ ਹਨ ਜਿਵੇਂ ਕਿ ਹੈਪ੍ਪੀ ਸੀਡਰ, ਸੂਪਰ ਸਟ੍ਰਾਅ ਮੈਨਜਮੈਂਟ ਸਿਸਟਮ, ਮਲਚਰ, ਜਿੰਨਾ ਦੀ ਵਰਤੋਂ ਕਰ ਪਰਾਲੀ ਦਾ ਖੇਤ ਵਿੱਚ ਹੀ ਨਿਪਟਾਰਾ ਕੀਤਾ ਜਾ ਸਕਦਾ ਹੈ। ਇਨ੍ਹਾਂ ਮਸ਼ੀਨਾਂ ਤੇ 80 ਫ਼ੀਸਦੀ ਤਕ ਸਬਸਿਡੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I
ਜੇਕਰ ਕੋਈ ਕਿਸਾਨ ਭਾਈ, ਵੈਟਨਰੀ ਸਾਇੰਸ ਦਾ ਵਿਦਿਆਰਥੀ, ਵੈਟਨਰੀ ਡਾਕਟਰ ਜਾਂ ਪਸ਼ੂਪਾਲਨ ਨਾਲ ਸੰਬੰਧਿਤ ਕੋਈ ਵਿਅਕਤੀ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤਾਂ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I
ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਜਾਂ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I
Leave a Reply