Vet Extension

Prosperous Livestock, Prosperous Nation

  • About
  • Contact Us
  • Ask A Question
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests

ਪਸ਼ੂਆਂ ਦੀ ਆਂਤ ਵਿੱਚ ਪਾਏ ਜਾਣ ਵਾਲੇ ਕਿਰਮ ਅਤੇ ਕਿਰਮਨਾਸ਼ਕ ਦਵਾਈਆਂ

18/05/2018 by Dr. Amandeep Singh Leave a Comment

Image result for cattle intestine filled due to internal parasites

ਆਂਦਰਾਂ ਜਾਂ ਨਾੜੀ ਜਾਂ ਆਂਤ ਦੇ ਵਿੱਚ ਪਾਏ ਜਾਨ ਵਾਲੇ ਪਰਜੀਵੀਆਂ ਨੂੰ ਆਂਤ ਦੇ ਕਿਰਮ ਕੇਹਾ ਜਾਂਦਾ ਹੈ I ਇਹ ਪਰਜੀਵੀ ਜਾਨਵਰਾਂ ਦੇ ਸਰੀਰ ਦੇ ਅੰਦਰ ਪਾਏ ਜਾਂਦੇ ਹਨ ਅਤੇ ਪਸ਼ੂਆਂ ਵਿੱਚ ਪੈਰਾਸੀਟਿਕ ਰੋਗ ਪੈਦਾ ਕਰਦੇ ਹਨ I ਕੀੜੇ ਦੇ ਭੌਤਿਕ ਢਾਂਚੇ ਦੇ ਆਧਾਰ ਤੇ ਪਾਏ ਕਿਰਮਾਂ ਨੂੰ ਤਿੰਨ ਕਿਸਮਾਂ ਦੇ ਵਿੱਚ ਵੰਡੇਆ ਗਿਆ ਹੈ ਪਹਿਲੇ ਪੱਤੇਦਾਰ ਆਕਾਰ ਦੇ ਜਾਂ ਫਲੂਕ, ਦੂਜੇ ਫੀਤੇ ਦੇ ਆਕਾਰ ਦੇ ਜਾਂ ਟੇਪ ਵਰਮ ਅਤੇ ਤੀਜੇ  ਗੋਲਾਕਾਰ ਕਿਰਮ ਜਾਂ ਰਾਉਂਡ ਵਰਮ I

ਪੱਤੇ ਦੇ ਆਕਾਰ ਦੇ ਕਿਰਮ ਜਾਂ ਫਲੂਕ

  • ਇੰਨਾ ਕਿਰਮਾਂ ਦੀ ਬਣਤਰ ਪੱਤੇ ਦੇ ਆਕਾਰ ਦੀ ਹੁੰਦੀ ਹੈ ਅਤੇ ਇੰਨਾ ਨੂੰ ਫਲੂਕ ਵੀ ਕਿਹਾ ਜਾਂਦਾ ਹੈ I
  • ਇਸ ਕਲਾਸ ਵਿਚ, ਫੈਸ਼ੀਓਲਾ, ਐਂਫਿਸਟੋਮ ਅਤੇ ਸਿਸਟੋਸੌਮ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮੁੱਖ ਕਿਸਮਾਂ ਹਨ I
  • ਇਹ ਜਾਨਵਰਾਂ ਦੀ ਪੈਦਾਵਾਰ ਨੂੰ ਘਟਾਉਣ ਦੇ ਨਾਲ-ਨਾਲ ਅਨੀਮੀਆ, ਪਸ਼ੂ ਦੇ ਮਹੱਤਵਪੂਰਨ ਅੰਗਾਂ ਨੂ ਨੁਕਸਾਨ ਪਹੁੰਚਾ ਕੇ ਗੰਭੀਰ ਬਿਮਾਰੀਆਂ ਵੀ ਪੈਦਾ ਕਰਦੇ ਹਨ I

Image result for liver fluke

ਪੱਤੇ ਦੇ ਆਕਾਰ ਦੇ ਕਿਰਮਾਂ ਦਾ ਇਲਾਜ

ਦਵਾਈ ਦਾ ਨਾਮ   ਕਿਵੇਂ ਦੇਣੀ ਮਾਤਰਾ
ਟ੍ਰਾਈਕ੍ਲਾਬੈਨ੍ਡਾਜੋਲ ਮੂੰਹ ਤੋਂ ਗਾਂ ਅਤੇ ਮੱਝ: 12 ਮਿ.ਗ੍ਰਾ./ਕਿਲੋ ਭਾਰ

ਬਕਰੀ ਅਤੇ ਭੇਡ: 10 ਮਿ.ਗ੍ਰਾ./ਕਿਲੋ ਭਾਰ

ਘੋੜਾ: 10-12 ਮਿ.ਗ੍ਰਾ./ਕਿਲੋ ਭਾਰ

ਆਕ੍ਸੀਕਲੋਜ਼ਾਨਾਇਡ ਮੂੰਹ ਤੋਂ ਗਾਂ ਅਤੇ ਮੱਝ: 10-15 ਮਿ.ਗ੍ਰਾ./ਕਿਲੋ ਭਾਰ

ਬਕਰੀ ਅਤੇ ਭੇਡ: 15 ਮਿ.ਗ੍ਰਾ./ਕਿਲੋ ਭਾਰ

ਅਲਬੈਨ੍ਡਾਜੋਲ (ਗੱਬਣ ਪਸ਼ੂਆਂ ਨੂੰ ਨਾ ਦੇਓ) ਮੂੰਹ ਤੋਂ ਗਾਂ, ਮੱਝ, ਬਕਰੀ, ਭੇਡ, ਸੂਰ: 15-20, 15 ਮਿ.ਗ੍ਰਾ./ਕਿਲੋ ਭਾਰ (ਕੇਵਲ ਇਕ ਵਾਰ)

Image result for oxyclozanide

ਫ਼ੀਤਾ ਕਿਰਮ ਜਾਂ ਟੇਪ ਵਰਮ

  • ਇੰਨਾ ਕਿਰਮਾਂ ਦਾ ਸ਼ਰੀਰ ਚਪਟਾ ਹੁੰਦਾ ਹੈ I
  • ਇੰਨਾ ਦਾ ਆਕਾਰ ਕੁਝ ਮਿਲੀਮੀਟਰ ਤੋਂ ਲੈ ਕੇ ਕਈ ਮੀਟਰ ਲੰਬਾ ਹੁੰਦਾ ਹੈ I ਕਿਉਂਕਿ ਇੰਨਾ ਦਾ ਸ਼ਰੀਰ ਚਪਟਾ ਅਤੇ ਲੰਬਾ ਹੁੰਦਾ ਹੈ, ਇਸੇ ਕਾਰਨ ਇੰਨਾ ਨੂ ਫ਼ੀਤਾ ਕਿਰਮ ਕੇਹਾ ਜਾਂਦਾ ਹੈ I
  • ਇਹ ਪਰਜੀਵੀ ਜ਼ਿਆਦਾਤਰ ਖਾਣੇ ਦੀ ਨਾਲੀ ਵਿੱਚ ਮਿਲਦੇ ਹਨ ਅਤੇ ਪਸ਼ੂਆਂ ਦੇ ਪੋਸ਼ਕ ਤੱਤਾਂ ਦੀ ਵਰਤੋਂ ਆਪ ਕਰਕੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ I
  • ਇੰਨਾ ਕਿਰਮਾਂ ਦੇ ਲਾਰਵੇ ਜਾਨਵਰ ਦੇ ਵੱਖ ਵੱਖ ਹਿੱਸਿਆਂ ਵਿੱਚ ਸਿਸ੍ਟ ਬਣਾਉਂਦੇ ਹਨ ਅਤੇ ਨੁਕਸਾਨਾਂ ਦਾ ਕਾਰਨ ਬਣਦੇ ਹਨ, ਜਿਵੇਂ ਕਿ ਹਾਈਡੇਟਿਡ ਸਿਸ੍ਟ, ਸਿਸਟੀਸਰਕੋਸਿਸ ਆਦਿ I

Image result for tape worms

ਫ਼ੀਤਾ ਕਿਰਮਾਂ ਦਾ ਇਲਾਜ

ਦਵਾਈ ਦਾ ਨਾਮ   ਕਿਵੇਂ ਦੇਣੀ ਮਾਤਰਾ
ਪਰਾਜੀਕੁਆਂਟਲ ਮੂੰਹ ਤੋਂ ਗਾਂ ਅਤੇ ਮੱਝ: 5-10 ਮਿ.ਗ੍ਰਾ./ਕਿਲੋ ਭਾਰ

ਬਕਰੀ ਅਤੇ ਭੇਡ: 5-10 ਮਿ.ਗ੍ਰਾ./ਕਿਲੋ ਭਾਰ

ਸੂਰ: 50 ਮਿ.ਗ੍ਰਾ./ਕਿਲੋ ਭਾਰ 5 ਦਿਨ ਲਗਾਤਾਰ

ਘੋੜਾ: 1-2.5 ਮਿ.ਗ੍ਰਾ./ਕਿਲੋ ਭਾਰ

ਪੋਲਟਰੀ: 10 ਮਿ.ਗ੍ਰਾ./ਕਿਲੋ ਭਾਰ

ਪਾਲਤੂ ਕੁੱਤੇ ਅਤੇ ਬਿੱਲੀਆਂ 5-7.5 ਮਿ.ਗ੍ਰਾ./ਕਿਲੋ ਭਾਰ

ਕਲੋਸੈਨ੍ਟਲ ਮੂੰਹ ਤੋਂ ਗਾਂ ਅਤੇ ਮੱਝ: 7.5-10 ਮਿ.ਗ੍ਰਾ./ਕਿਲੋ ਭਾਰ

ਬਾਕਰੀ ਅਤੇ ਭੇਡ: 7.5-10 ਮਿ.ਗ੍ਰਾ./ਕਿਲੋ ਭਾਰ

Image result for closantel

ਗੋਲਾਕਾਰ ਕਿਰਮ ਜਾਂ ਰਾਉਂਡ ਵਰਮ

  • ਇੰਨਾ ਕਿਰਮਾਂ ਦਾ ਸ਼ਰੀਰ ਬੇਲਨ ਦੇ ਆਕਾਰ ਦਾ ਹੋਣ ਕਰਕੇ ਇੰਨਾ ਨੂੰ ਰਾਉਂਡ ਵਰਮ ਯਾ ਗੋਲ ਕਿਰਮ ਕੇਹਾ ਜਾਂਦਾ ਹੈ I
  • ਇਹ ਪਸ਼ੂਆਂ ਦੇ ਵਿੱਚ ਵੱਖ ਵੱਖ ਰੋਗ ਜਿਵੇਂ ਕਿ ਖੂਨ ਦੀ ਕਮੀ ਕਰਕੇ ਅਨੀਮੀਆ, ਭੋਜਨ ਦੀ ਕਮੀ ਕਾਰਨ ਕਮਜ਼ੋਰੀ, ਫੇਫੜੇ ਵਿੱਚ ਨਮੂਨੀਆ, ਅੱਖਾਂ ਵਿੱਚ ਹੋਣ ਕਾਰਨ ਅੰਨ੍ਹੇਪਣ, ਗੁੰਝਲਦਾਰ ਅੰਗ ਅਤੇ ਟਿਸ਼ੂ ਆਦਿ ਬਣਾ ਦਿੰਦੇ ਹਨ I

Related image

ਗੋਲ ਕਿਰਮਾਂ ਦਾ ਇਲਾਜ

ਦਵਾਈ ਦਾ ਨਾਮ   ਕਿਵੇਂ ਦੇਣੀ ਮਾਤਰਾ
ਅਲਬੈਨ੍ਡਾਜੋਲ (ਗੱਬਣ ਪਸ਼ੂਆਂ ਨੂੰ ਨਾ ਦੇਓ) ਮੂੰਹ ਤੋਂ ਗਾਂ ਅਤੇ ਮੱਝ: 10 ਮਿ.ਗ੍ਰਾ./ਕਿਲੋ ਭਾਰ

ਬਕਰੀ ਅਤੇ ਭੇਡ: 7.5 ਮਿ.ਗ੍ਰਾ./ਕਿਲੋ ਭਾਰ

ਸੂਰ: 5-10 ਮਿ.ਗ੍ਰਾ./ਕਿਲੋ ਭਾਰ

ਘੋੜਾ: 5-10 ਮਿ.ਗ੍ਰਾ./ਕਿਲੋ ਭਾਰ ਦੋ ਦਿਨ ਲਗਾਤਾਰ

ਪਾਲਤੂ ਕੁੱਤੇ: 25-50 ਮਿ.ਗ੍ਰਾ./ਕਿਲੋ ਭਾਰ

ਬਿੱਲੀ: 50 ਮਿ.ਗ੍ਰਾ./ਕਿਲੋ ਭਾਰ

ਕਲੋਸੈਨ੍ਟਲ ਮੂੰਹ ਤੋਂ ਗਾਂ ਅਤੇ ਮੱਝ: 5-7.5 ਮਿ.ਗ੍ਰਾ./ਕਿਲੋ ਭਾਰ

ਬਕਰੀ ਅਤੇ ਭੇਡ: 5-7.5 ਮਿ.ਗ੍ਰਾ./ਕਿਲੋ ਭਾਰ

ਸੂਰ: 5-7.5 ਮਿ.ਗ੍ਰਾ./ਕਿਲੋ ਭਾਰ

ਘੋੜਾ: 5-7.5 ਮਿ.ਗ੍ਰਾ./ਕਿਲੋ ਭਾਰ ਦੋ ਦਿਨ ਲਗਾਤਾਰ

ਪਾਲਤੂ ਕੁੱਤੇ: 50 ਮਿ.ਗ੍ਰਾ./ਕਿਲੋ ਭਾਰ

ਬਿੱਲੀ: 30 ਮਿ.ਗ੍ਰਾ./ਕਿਲੋ ਭਾਰ

ਲੇਵਾਮਿਸੋਲ ਮੂੰਹ ਤੋਂ, ਚਮੜੀ ਦੇ ਥੱਲੇ ਟੀਕਾ ਗਾਂ ਅਤੇ ਮੱਝ: 7.5 ਮਿ.ਗ੍ਰਾ./ਕਿਲੋ ਭਾਰ

ਬਕਰੀ ਅਤੇ ਭੇਡ: 7.5 ਮਿ.ਗ੍ਰਾ./ਕਿਲੋ ਭਾਰ

ਸੂਰ: 8 ਮਿ.ਗ੍ਰਾ./ਕਿਲੋ ਭਾਰ

ਪਾਲਤੂ ਕੁੱਤੇ: 5-8 ਮਿ.ਗ੍ਰਾ./ਕਿਲੋ ਭਾਰ

ਬਿੱਲੀ: 4.4 ਮਿ.ਗ੍ਰਾ./ਕਿਲੋ ਭਾਰ

ਪਿਪੇਰਾਜ਼ੀਨ ਮੂੰਹ ਤੋਂ ਵੱਛਾ: 200-300 ਮਿ.ਗ੍ਰਾ./ਕਿਲੋ ਭਾਰ

ਗਾਂ ਅਤੇ ਮੱਝ: 100 ਮਿ.ਗ੍ਰਾ./ਕਿਲੋ ਭਾਰ

ਘੋੜਾ: 200-300 ਮਿ.ਗ੍ਰਾ./ਕਿਲੋ ਭਾਰ

ਸੂਰ: 200-300 ਮਿ.ਗ੍ਰਾ./ਕਿਲੋ ਭਾਰ

ਪੋਲਟਰੀ: 300-400 ਮਿ.ਗ੍ਰਾ./ਕਿਲੋ ਭਾਰ

ਪਾਲਤੂ ਕੁੱਤੇ: 100-200 ਮਿ.ਗ੍ਰਾ./ਕਿਲੋ ਭਾਰ

ਬਿੱਲੀ: 100-200 ਮਿ.ਗ੍ਰਾ./ਕਿਲੋ ਭਾਰ

ਆਈਵਰਮੈਕਟਿਨ ਮੂੰਹ ਤੋਂ, ਚਮੜੀ ਦੇ ਥੱਲੇ ਟੀਕਾ ਗਾਂ, ਮੱਝ, ਬਕਰੀ, ਭੇਡ, ਸੂਰ, ਘੋੜਾ, ਕੁੱਤੇ: 0.2 ਮਿ.ਗ੍ਰਾ./ਕਿਲੋ ਭਾਰ

Image result for fenbendazole

ਸੁਝਾਅ

  • ਹਰ 3 ਮਹੀਨਿਆਂ ਦੇ ਅੰਤਰਾਲਾਂ ਤੇ ਪੇਟ ਦੇ ਕੀੜੇਆਂ ਦੇ ਦਵਾਈ ਦਿਓ I
  • ਜਾਨਵਰਾਂ ਨੂੰ ਟੀਕਾਕਰਨ ਤੋਂ ਪਹਿਲਾਂ ਪੇਟ ਦੇ ਕੀੜੇਆਂ ਦੇ ਦਵਾਈ ਦਿਓ I
  • ਜਾਨਵਰਾਂ ਦੇ ਗੋਬਰ ਦੀ ਜਾਂਚ ਦੇ ਬਾਅਦ ਹੀ, ਪੇਟ ਦੀਆਂ ਕੀੜੀਆਂ ਦੀਆਂ ਦਵਾਈਆਂ ਦਿਓ I ਤੁਸੀਂ ਆਪਣੇ ਨਜ਼ਦੀਕੀ ਵੈਟਨਰੀ ਡਾਕਟਰ ਤੋਂ ਕਿਰਮਾਂ ਲਈ ਗੋਬਰ ਚੈੱਕ ਕਰਾ ਸਕਦੇ ਹੋ I ਗੋਬਰ ਚੈੱਕ ਕਰਾਨ ਲਈ ਮਾਚਿਸ ਦੀ ਡੱਬੀ ਜਾਂ ਇਕ ਛੋਟੇ ਜਿਹੇ ਡੱਬੇ ਵਿਚ ਤਾਜ਼ਾ ਗੋਬਰ ਲੈਕੇ ਜਾਓI
  • ਆਂਤ ਦੇ ਪਰਜੀਵੀਆਂ ਦਾ ਇਲਾਜ ਪ੍ਰਭਾਵੀ ਦਵਾਈਆਂ ਦੀ ਵਰਤੋਂ ਦੁਆਰਾ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਇੱਕ ਉਚਿਤ ਸਮੇਂ ਵਿੱਚ ਕੀਤਾ ਜਾਣਾ ਚਾਹਿਦਾ ਹੈ I

 

 

 

ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I 

ਜੇਕਰ ਕੋਈ ਕਿਸਾਨ ਭਾਈ, ਵੇਟਨਰੀ ਸਾਇੰਸ ਦਾ ਵਿਦੀਯਾਰਥੀ, ਵੇਟਨਰੀ ਡਾਕਟਰ ਯਾ ਪਸ਼ੁਪਾਲਨ ਨਾਲ ਜੁਡੇਯਾ ਕੋਈ ਵ੍ਯਕਤਿ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤੇ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I

ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਯਾ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I

Filed Under: Resources For Farmers, Resources in Punjabi

Leave a Reply Cancel reply

Your email address will not be published. Required fields are marked *


Hindi English




Recent Posts

  • Backyard Poultry Farming: Source of Livelihood for Rural Farmers
  • Provisional Estimates of Livestock Production for the Year 2020-21
  • List of Important Days and Weeks in Agriculture, Animal Husbandry & Allied Sectors
  • List of cattle and buffalo fairs in India with their place of occurrence, duration and breed
  • Livestock Production Statistics of India – 2020

Categories

Copyright © 2022 · Magazine Pro Theme on Genesis Framework · WordPress · Log in

logo
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests